ParentSquare - Punjabi

 

LOGIN: www.parentsquare.com

ਮਦਦ ਈਮੇਲ : [email protected]

 

ਪੇਰੈਂਟ ਸਕੁਏਅਰ – ਸੰਚਾਰ ਦਾ ਨਵਾਂ ਪਲੇਟਫਾਰਮ

ਸੈਂਟਰਲ ਯੂਨੀਫਾਈਡ ਪੂਰੇ ਡਿਸਟ੍ਰਿਕਟ ਲਈ ਪੇਰੈਂਟਸਕੁਏਅਰ ਦੀ ਵਰਤੋਂ ਮੁੱਢਲੇ ਸੰਚਾਰ ਪਲੇਟਫਾਰਮ ਦੇ ਤੌਰ ਤੇ ਕਰਨ ਲਈ ਉਤਸ਼ਾਹਤ ਹੈ!

ਪੇਰੈਂਟਸਕੇਅਰ ਸਾਡੇ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ ਨਾਲ ਜ਼ਰੂਰੀ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਸਾਂਝਾ ਕਰਨ ਲਈ ਸੰਚਾਰ ਦਾ ਪ੍ਰਾਇਮਰੀ ਸਾਧਨ ਹੈ ਇਹ ਬਹੁਤ ਸਾਰੇ ਸਾਧਨਾਂ ਦੀ ਪੇਸ਼ਕਸ਼ ਕਰਦਾ ਹੈ ਜੋ ਸਾਡੇ ਡਿਸਟ੍ਰਿਕਟ, ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਰਿਵਾਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਆਗਿਆ ਦਿੰਦੇ ਹਨ। ਇਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

 

  • ਦੋ-ਪੱਖੀ ਸੰਚਾਰ ਦੇ ਨਾਲ ਵਿਆਪਕ ਨੋਟੀਫਿਕੇਸ਼ਨ ਅਤੇ ਜ਼ਰੂਰੀ ਚੇਤਾਵਨੀ
  • ਪ੍ਰਬੰਧਕਾਂ ਅਤੇ ਮਾਪਿਆਂ ਲਈ ਮੋਬਾਈਲ ਐਪ
  • ਹਾਜ਼ਰੀ ਸੰਬੰਧੀ ਸੂਚਨਾਵਾਂ
  • ਅਧਿਆਪਕ ਅਤੇ ਕਲਾਸਰੂਮ ਦੀ ਨੋਟੀਫਿਕੇਸ਼ਨ
  • ਦੋ-ਪੱਖੀ ਅਨੁਵਾਦ ਦੇ ਨਾਲ ਸਿੱਧਾ ਸੁਨੇਹਾ ਭੇਜੋ ਅਤੇ ਗੱਲਬਾਤ ਕਰੋ
  • ਫਾਰਮ ਅਤੇ ਪ੍ਰਮਿਸ਼ਨ(ਇਜਾਜ਼ਤ) ਸਲਿੱਪਾਂ
  • ਕੈਲੰਡਰ ਅਤੇ ਆਰ.ਐੱਸ.ਵੀ.ਪੀ.
  • ਅਤੇ ਹੋਰ ਵੀ ਬਹੁਤ ਕੁਝ!

 

ਜਦੋਂ ਮਾਪੇ ਐਪ ਨੂੰ ਡਾਉਨਲੋਡ ਕਰਦੇ ਹਨ ਜਾਂ ਆਪਣਾ ਅਕਾਊਂਟ ਬਣਾਉਣ ਲਈ www.parentsquare.com ਤੇ ਜਾਂਦੇ ਹਨ, ਤਾਂ ਉਹ ਪੋਸਟਾਂ ਨੂੰ ਐਪਰੀਸ਼ੀਏਟ ਕਰਕੇ, ਫੋਟੋਆਂ ਨੂੰ ਵੇਖ ਕੇ, ਟਿੱਪਣੀਆਂ/ਕਮੈਂਟ ਛੱਡ ਕੇ ਅਤੇ ਆਪਣੀ ਸੰਚਾਰ ਤਰਜੀਹਾਂ(ਕਾਮਨੀਕੇਸ਼ਨ ਪਰੈਫਰੈਂਸ) ਦਾ ਪ੍ਰਬੰਧਨ ਕਰਕੇ ਗੱਲਬਾਤ ਵਿੱਚ ਵਧੇਰੇ ਸਰਗਰਮੀ ਨਾਲ ਸ਼ਾਮਲ ਹੋ ਸਕਦੇ ਹਨ। ਮਾਪੇ ਉਹਨਾਂ ਪੋਸਟਾਂ ਨੂੰ ਵੀ ਵੇਖਣ ਦੇ ਯੋਗ ਹੋਣਗੇ ਜੋ ਉਸ ਸਕੂਲ ਅਤੇ ਕਿਸੇ ਵੀ ਗਰੁੱਪ ਜਾਂ ਕਲਾਸਾਂ ਨੂੰ ਸੰਬੋਧਿਤ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਉਹਨਾਂ ਦਾ ਜਾਂ ਉਨ੍ਹਾਂ ਦੇ ਬੱਚੇ ਦਾ ਸੰਬੰਧ ਹੈ ਮਾਪੇ ਉਹਨਾਂ ਕਲਾਸਾਂ ਜਾਂ ਗਰੁੱਪਾਂ ਦੀਆਂ ਪੋਸਟਾਂ ਨਹੀਂ ਵੇਖ ਸਕਦੇ ਜੋ ਉਹਨਾਂ ਨਾਲ ਸੰਬੰਧਿਤ ਨਹੀਂ ਹਨਜੋ ਕੋਈ ਵੀ ਸਾਈਨ ਅਪ ਨਾ ਕਰਨ ਦਾ ਫੈਸਲਾ ਕਰਦੇ ਹਨ ਉਨ੍ਹਾਂ ਨੂੰ ਅਜੇ ਵੀ ਮਹੱਤਵਪੂਰਣ ਟੈਕਸਟ, ਈਮੇਲਾਂ ਅਤੇ ਫੋਨ ਨੋਟੀਫਿਕੇਸ਼ਨ ਪ੍ਰਾਪਤ ਹੋਣਗੇ

 

ਟ੍ਰੱਬਲਸ਼ੂਟਿੰਗ (ਸਮੱਸਿਆ ਦਾ ਹੱਲ ਕਰਨਾ)

ਮਦਦ ਕਰੋ! ਮੈਂ ਸਕੂਲ ਦੀ ਫਾਈਲ ਤੇ ਜੋ ਮੇਰਾ ਈਮੇਲ ਜਾਂ ਸੈੱਲ ਫੋਨ ਨੰਬਰ ਹੈ ਉਸ ਦੀ ਵਰਤੋਂ ਕਰਕੇ ਪੇਰੈਂਟਸਕੁਏਰ ਵਿੱਚ ਲੌਗਇਨ ਕਰਨ ਦੀ ਕੋਸ਼ਿਸ਼ ਕੀਤੀ ਪਰ ਲੌਗਇਨ ਨਹੀਂ ਹੋ ਰਿਹਾ। ਮੈਨੂੰ ਕੀ ਕਰਨ ਦੀ ਲੋੜ ਹੈ ??

 

ਏਰੀਜ਼ ਵਿੱਚ ਪੇਰੈਂਟ ਪੋਰਟਲ ਤੇ ਲੌਗਇਨ ਕਰੋ

 

ਆਪਣੇ ਸੈੱਲ ਫੋਨ, ਈਮੇਲ ਅਤੇ ਨੋਟੀਫਿਕੇਸ਼ਨ ਦੀਆਂ ਤਰਜੀਹਾਂ (ਪਰੈਫਰੈਂਸ) ਨੂੰ ਜਨਰਲ ਅਤੇ ਐਮਰਜੈਂਸੀ ਅਨਾਂਉਂਸਮੈਂਟ ਤੇ ਅਪਡੇਟ ਕਰਨ ਲਈ ਸੰਪਰਕ(ਕਾਂਟੈਕਟ) ਪੇਜ਼ ਤੇ ਜਾਣ ਲਈ ਹੇਠਾਂ ਦਿੱਤੇ ਕਦਮਾਂ ਦਾ ਪਾਲਣ ਕਰੋ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਸਾਰੇ ਬੱਚਿਆ ਲਈ ਸਾਰੇ ਸੰਪਰਕ ਪੇਜਾਂ 'ਤੇ ਤੁਹਾਡੀ ਇਕੋ ਇੱਕੋ ਜਿਹੀ ਸੰਪਰਕ ਜਾਣਕਾਰੀ ਹੈ

 

ਨੋਟ: ਜੇ ਮਾਪਿਆਂ ਨੇ ਅਜੇ ਤੱਕ ਡਾਟਾ ਪੁਸ਼ਟੀਕਰਣ(ਡਾਟਾ ਕਾਨਫਿਰਮੇਸ਼ਨ) ਪੂਰਾ ਨਹੀਂ ਕੀਤਾ ਹੈ, ਤਾਂ ਤੁਸੀਂ ਉਦੋਂ ਤੱਕ ਸੰਪਰਕ ਸਕ੍ਰੀਨ ਤੇ ਨੈਵੀਗੇਟ ਨਹੀਂ ਕਰ ਸਕੋਗੇ ਜਦੋਂ ਤੱਕ ਡਾਟਾ ਪੁਸ਼ਟੀਕਰਣ ਪੂਰਾ ਨਹੀਂ ਹੁੰਦਾ!

 

ਪੇਰੈਂਟ ਪੋਰਟਲ ਵਿਚ ਤੁਹਾਡੇ ਤੁਹਾਡੇ ਦੁਆਰਾ ਕਾਂਟੈਕਟ ਪੇਜ਼ ਨੂੰ ਠੀਕ ਕਰਨ ਤੋਂ ਬਾਅਦ, ਜਾਣਕਾਰੀ ਨੂੰ ਪੇਰੈਂਟਸਕੁਏਅਰ ਵਿੱਚ ਠੀਕ ਕਰਨ ਲਈ 24 ਘੰਟੇ ਲੱਗਣਗੇ

 

ਜੇ ਤੁਸੀਂ ਆਪਣੇ ਵਿਦਿਆਰਥੀ ਦਾ ਆਈ ਡੀ ਨੰਬਰ ਨਹੀਂ ਜਾਣਦੇ ਹੋ, ਤਾਂ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ 559-274-4700 x63212 'ਤੇ ਸਟੂਡੈਂਟ ਇਨਫਾਰਮੇਸ਼ਨ ਸਿਸਟਮ ਆਫਿਸ ਨੂੰ ਕਾਲ ਕਰੋ। ਉਹਨਾਂ ਨੂੰ ਤੁਹਾਨੂੰ ਵਿਦਿਆਰਥੀ ਦਾ ਆਈ ਡੀ ਨੰਬਰ ਭੇਜਣ ਤੋਂ ਪਹਿਲਾਂ, ਜੋ ਨਿੱਜੀ ਜਾਣਕਾਰੀ ਹੈ ਤੁਹਾਡੇ ਕੋਲੋਂ ਕੁਝ ਖਾਸ ਪ੍ਰਸ਼ਨ ਪੁੱਛਣੇ ਪੈਣਗੇ।

 

#1 #2 #3
Step 1 Step 2 Step 3
#4 #5 #6
Step 4 Step 5 Step 6